ਦ ਲਵਾ-ਲਾਜ ਹੁੱਕਾ ਬਾਰ ਤੇ ਛਾਪਾਮਾਰੀ, 8 ਕਾਬੂ ਹੁਕੇ ਅਤੇ ਪਾਈਪਾਂ ਬਰਾਮਦ

0
84
ਜਲੰਧਰ:-ਸੀ ਆਈ ਏ ਸਟਾਫ ਦੀ ਪੁਲਸ ਨੇ ਮਿਲਾਪ ਚੌਂਕ ਵਿੱਚ ਸਥਿਤ ਮੋਨਿਕਾ ਟਾਵਰ ਵਿੱਚ ਚੱਲ ਰਹੇ ਇੱਕ ਹੁੱਕਾ-ਬਾਰ ਤੇ ਛਾਪੇਮਾਰੀ ਕਰਕੇ ਉਥੋ ਮੈਨੇਜਰ ਸਮੇਤ 8 ਜਣਿਆਂ ਨੂੰ ਕਾਬੂ ਕਰ ਕੇ ਮੌਕੇ ਤੋਂ ਹੁਕੇ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਸੀ ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਮੁਖਬਰ ਖਾਸ ਨੇ ਸੂਚਨਾ ਦਿਤੀ ਸੀ ਕੀ ਮਿਲਾਪ ਚੌਂਕ ਵਿੱਚ  ਮੋਨਿਕਾ ਟਾਵਰ ਦੀ ਦੂਜੀ ਮੰਜ਼ਿਲ ਤੇ ਰਵਿੰਦਰ ਕੁਮਾਰ ਵਾਸੀ ਅਵਤਾਰ ਨਗਰ ਨੇ ਦ ਲਵਾਂ ਲਾਜ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਉਹ ਨੌਜਵਾਨਾਂ ਨੂੰ ਹੁਕਾ ਪਿਲਾ ਰਿਹਾ ਹੈ । ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ੳਕਤ ਥਾਂ ਤੇ ਛਾਪੇਮਾਰੀ ਕਰਕੇ ਮੌਕੇ ਤੋਂ ਰਵਿੰਦਰ ਕੁਮਾਰ ਵਾਸੀ ਨਿਊ ਅਵਤਾਰ ਨਗਰ, ਹਨੀ ਨਈਅਰ ਵਾਸੀ ਕਾਜ਼ੀ ਮੁੱਹਲਾ, ਮਨਦੀਪ ਕੁਮਾਰ ਨਿਵਾਸੀ ਹਰਿਗੋਬਿੰਦਪੁਰੀ, ਕੁਨਾਲ ਵਾਸੀ ਸੰਤੋਖਪੁਰਾ, ਸਾਹਿਲ ਵਾਸੀ ਪੱਕਾ ਬਾਗ਼ ,ਦਮਨ ਵਾਸੀ ਪੱਕਾ ਬਾਗ਼, ਅਭਿਸ਼ੇਕ ਵਾਸੀ ਜਲੋਵਾਲ ਆਬਾਦੀ ਅਤੇ ਰੋਹਿਤ ਵਾਸੀ ਜਲੋਵਾਲ ਅਬਾਦੀ  ਨੂੰ ਕਾਬੂ ਕਰਕੇ ਮੋਕੇ ਤੋਂ 5 ਹੁਕੇ ਸਮੇਤ ਪਾਈਪਾਂ ਅਤੇ ਤੰਬਾਕੂ ਬਰਾਮਦ ਕਰ ਲੲੇ। ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਥਾਣਾ ਚਾਰ ਵਿਚ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

 178 total views,  4 views today

LEAVE A REPLY

Please enter your comment!
Please enter your name here