
ਢਿੱਲਵਾਂ)- ਸਿਹਤ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ਸਿਰ ਲੋਕ ਭਲਾਈ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਚੰਗੇ *ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸੇ ਤਹਿਤ ਪੰਜਾਬ ਭਰ ਦੇ ਵੱਖ-ਵੱਖ ਜ਼ਿਿਲ੍ਹਆਂ *ਚ ਲੋਕਾਂ ਨੂੰ ਜ਼ਮੀਨੀ ਪੱਧਰ *ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਅੱਜ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਕਪੂਰਥਲਾ ਬਲਾਕ ਢਿੱਲਵਾਂ ਅਧੀਨ ਆਉਂਦੇ ਆਮ ਆਦਮੀ ਕਲੀਨਿਕ ਮਕਸੂਦਪੁਰ ਦਾ ਰਸਮੀ ਉਦਘਾਟਨ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਭੁੱਲਥ ਵੱਲੋਂ ਰੀਬਿਨ ਕੱਟ ਕੇ ਕੀਤਾ ਗਿਆ।ਐਸ.ਐਮ.ਓ
ਡਾ.ਗੁਰਦਿਆਲ ਸਿੰਘ, ਡਾ.ਪ੍ਰੀਤਮ ਦਾਸ, ਡਾ.ਮਨਿੰਦਰ ਕੌਰ, ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਅਤੇ ਸ਼ੁਭ ਕੁਮਾਰ ਵੱਲੋਂ ਰਣਜੀਤ ਸਿੰਘ ਰਾਣਾ ਨੂੰ ਫੁਲਾਂ ਦਾ ਗੁਲਦਸਤਾਂ ਭੇਂਟ ਕਰ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ.ਗੁਰਦਿਆਲ ਸਿੰਘ ਨੇ ਕਿਹਾ ਕਿ ਅਜੌਕੇ ਸਮੇਂ *ਚ ਸਰਕਾਰੀ ਸਿਹਤ ਕੇਂਦਰ ਵੀ ਸਿਹਤ ਸੇਵਾਵਾਂ ਵਿੱਚ ਨਿੱਜੀ ਹਸਪਤਾਲਾਂ ਤੋਂ ਘੱਟ ਨਹੀਂ ਹਨ। ਲੋੜ ਹੈ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਤਾਂ ਜੋ ਲੋਕਾਂ ਨੂੰ ਜ਼ਮੀਨੀ ਪੱਧਰ *ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਮੂਹ ਸਿਹਤ ਸਕੀਮਾਂ ਦਾ ਲੋਕ ਲਾਹਾ ਲੈ ਸਕਣ।

(ਡੱਬੀ)
9000 ਦੀ ਆਬਾਦੀ ਨੂੰ ਸਿਹਤ ਸੇਵਾਵਾਂ ਦਵੇਗਾ ਆਮ ਆਦਮੀ ਕਲੀਨਿਕ -ਡਾ. ਗੁਰਦਿਆਲ ਸਿੰਘ
ਊਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਕਸੂਦਪੁਰ ਆਮ ਆਦਮੀ ਕਲੀਨਿਕ ਨੇੜਲੇ 8 ਪਿੰਡਾਂ ਦੀ ਲਗਭਗ 9000 ਦੀ ਆਬਾਦੀ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ। ਇਸ ਤਹਿਤ ਮੁਫ਼ਤ ਸਿਹਤ ਜਾਂਚ, ਕਾਊਂਸਲੰਿਗ, ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਸ ਮੌਕੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦੇਣ ਲਈ ਕਿਹਾ।
(ਡੱਬੀ)
ਆਮ ਆਦਮੀ ਦੀ ਸਰਕਾਰ ਲੋਕਾਂ ਲਈ ਵਚਨਬੱਧ – ਰਣਜੀਤ ਸਿੰਘ ਰਾਣਾ
ਇਸ ਮੌਕੇ ਹਲਕਾ ਇੰਚਾਰਜ ਭੁੱਲਥ ਸ.ਰਣਜੀਤ ਸਿੰਘ ਰਾਣਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਜੋ ਕਿਹਾ ਸੀ ਉਹ ਕਰ ਕੇ ਦਿਖਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਸਰਕਾਰ ਲੋਕਾਂ ਲਈ ਹਮੇਸ਼ਾ ਵੱਚਨਬਧ ਸੀ *ਤੇ ਰਹੇਗੀ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਮਕਸੂਦਪੁਰ ਦੇ ਖੁਲਣ ਨਾਲ ਹੁਣ ਪਿੰਡਾਂ ਦੇ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਸਿਹਤ ਸਹੂਲਤਾਂ ਮਿਲਣਗੀਆਂ ਜਿਸ ਨਾਲ ਉਨ੍ਹਾਂ ਨੂੰ ਹੁਣ ਦੂਰ ਨਹੀਂ ਜਾਣਾ ਪਵੇਗਾ। ਇਸ ਦੌਰਾਨ ਉਨ੍ਹਾਂ ਨਾਲ ਨੰਬਰਦਾਰ ਲਖਵਿੰਦਰ ਸਿੰਘ ਬੋਲੀ, ਜਥੇਦਾਰ ਅਜੀਤ ਸਿੰਘ ਰਾਮਗੜ੍ਹ, ਤਜਿੰਦਰਪਾਲ ਸਿੰਘ ਪੀHਏH, ਬੂਟਾ ਬੇਗੋਵਾਲ, ਖੁਸ਼ਵੰਤ ਸਿੰਘ, ਜਗੀਰ ਸਿੰਘ, ਕੰਧਾਰਾ ਸਿੰਘ ਇਬਰਾਹੀਮਵਾਲ, ਮਲਕੀਤ ਸਿੰਘ ਘੁੰਮਣ ਪੰਚ, ਗੁਰਪ੍ਰੀਤ ਸਿੰਘ ਵੜੈ੍ਹਚ, ਕੁਲਦੀਪ ਸਿੰਘ ਘੁੰਮਣ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਜਸਵਿੰਦਰ ਸਿੰਘ, ਅਵਤਾਰ ਸਿੰਘ, ਸੋਢੀ, ਦਰਸ਼ਨ ਸਿੰਘ, ਦਵਿੰਦਰਪਾਲ ਸਿੰਘ ਘੁੰਮਣ, ਤਰਲੋਕ ਸਿੰਘ, ਬੱਬੀ ਐਮHਸੀ, ਆਦਿ ਨੁਮਾਇੰਦੇ ਹਾਜ਼ਰ ਸਨ।
182 total views, 2 views today

