2018 ਦੀ ਪਾਲਿਸੀ ਦੀ ਆੜ੍ਹ ਹੇਠ ਦੌਲਤਪੁਰ ਵਿਚ ਕੱਟੀ ਜਾ ਰਹੀ ਹੈ ਨਜ਼ਾਇਜ਼ ਕਲੋਨੀ ਪੁਰਾਣੀਆਂ ਬਣੀਆਂ ਦੁਕਾਨਾਂ ਦੀਆਂ ਰਜਿਸਟਰੀਆਂ ਲਗਾ ਕੇ ਲਗਾ ਕੇ ਹੋ ਰਿਹਾ ਹੈ ਘਾਲਾ-ਮਾਲਾ

0
1622
ਜਲੰਧਰ:-ਜਲੰਧਰ development ਅਥਾਰਟੀ ਦੇ ਅਧੀਨ ਪੈਂਦੇ ਇਲਾਕਾ ਦੌਲਤਪੁਰ ਨੇੜੇ ਕਿਸ਼ਨਗੜ੍ਹ ਚੌਂਕ ਵਿਖੇ ਇੱਕ ਕਲੋਨਾਈਜ਼ਰ ਵੱਲੋਂ ਬੜੀ ਹੁਸ਼ਿਆਰੀ ਨਾਲ 2018 ਦੀ ਪਾਲਸੀ ਦੀ ਆੜ ਹੇਠ ਇੱਕ ਨਜਾਇਜ਼ ਕਲੋਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇਸ ਘਪਲੇ ਵਿੱਚ Puda ਕੁਝ ਅਧਿਕਾਰੀ ਵੀ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ 2014 ਨੂੰ ਕਿਸ਼ਨਗੜ੍ਹ ਅੱਡੇ (ਦੌਲਤਪੁਰ) ਵਿਚ ਇੱਕ ਵਿਅਕਤੀ ਵੱਲੋਂ ਰਾਧੇ ਰਾਧੇ ਨਾਮਕ ਇਕ ਮਾਰਕੀਟ ਨੂੰ PUDA ਵਿੱਚ ਅਪਲਾਈ ਕੀਤਾ ਗਿਆ ਸੀ,2018 ਵਿਚ ਵਾਹੀਯੋਗ ਜ਼ਮੀਨ ਨੂੰ ਦੁਕਾਨਾਂ ਨਾਲ ਜੋੜ ਕੇ ਉਸ ਨੂੰ ਕਲੋਨੀ ਦਾ ਰੂਪ ਦੇ ਦਿੱਤਾ ਗਿਆ ਸੀ, ਉਸ ਸਮੇਂ ਦੁਕਾਨਾਂ ਦੇ ਪਿੱਛੇ ਵਾਲੀ ਜਗ੍ਹਾ ਉੱਤੇ ਖੇਤੀ ਹੀ ਹੁੰਦੀ ਸੀ। ਕਾਫ਼ੀ ਸਮੇਂ ਤੱਕ ਉਕਤ colony ਉਪਰ ਉਸਾਰੀ ਦਾ ਕੰਮ ਬੰਦ ਰੱਖਿਆ ਗਿਆ। ਹੁਣ ਪਤਾ ਲੱਗਾ ਹੈ ਕਿ ਪਹਿਲੇ ਵਾਲੇ ਮਾਲਕ ਨੇ ਇਸ ਜ਼ਮੀਨ ਨੂੰ ਅੱਗੇ ਆਉ ਭੇਜ ਦਿੱਤਾ ਹੈ ਅਤੇ ਹੁਣ ਨਵਾਂ ਮਾਲਕ ਇਸ ਕਲੋਨੀ ਨੂੰ ਤੇਜ਼ੀ ਨਾਲ ਬਣਵਾ ਰਿਹਾ ਹੈ। ਪੁੱਡਾ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਬਿਲਕੁਲ ਅੱਖਾਂ ਮੀਟ ਰੱਖੀਆਂ ਹਨ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਸਮਾਨ ਪਹੁੰਚ ਚੁੱਕਾ ਹੈ।
ਸੂਤਰ ਦੱਸਦੇ ਹਨ ਕਿ ਕੋਲੋਨਾਈਜ਼ਰ ਵੱਲੋਂ ਇਕ ਮਰਲੇ ਦਾ ਰੇਟ ਜਮੀਨ ਉੱਤੇ ਸਾਢੇ ਚਾਰ ਲੱਖ ਰੁਪਏ ਮਰਲਾ ਰੱਖਿਆ ਗਿਆ ਹੈ। ਕਲੋਨਾਈਜ਼ਰ ਵੱਲੋਂ ਗਾਹਕਾਂ ਨੂੰ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਾਡੀ ਕਲੋਨੀ ਪਾਸ ਹੈ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਇਸ ਵਿਚ ਮੁਹਈਆ ਕਰਵਾਈ ਜਾਵੇਗੀ। ਇਸੇ ਸੰਬੰਧ ਵਿੱਚ ਪੁੱਡਾ ਦੇ ਕੁਝ ਸੀਨੀਅਰ ਅਧਿਕਾਰੀਆਂ ਨਾਲ ਗਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

 3,556 total views,  2 views today

LEAVE A REPLY

Please enter your comment!
Please enter your name here