ਸੰਗਤਾਂ ਦੀ ਆਸਥਾ ਨੂੰ ਗੁ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਚੜ੍ਹਾਇਆ ਨੇਪਰੇ ਸਰਬੰਸਦਾਨੀ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ ਸਜੇਗਾ 2 ਜਨਵਰੀ 2023 ਨੂੰ ਗੁਰਪੁਰਬ 5 ਜਨਵਰੀ ਨੂੰ

0
3551
ਜਲੰਧਰ :- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਅਤੇ ਨਗਰ ਕੀਰਤਨ ਦੀ ਤਰੀਕ ਨੂੰ ਲੈਕੇ ਦੋਆਬੇ ਦੇ ਕੇਂਦਰੀ ਅਸਥਾਨ ਦੀਵਾਨ ਅਸਥਾਨ ਸੇੰਟ੍ਰਲ ਟਾਊਨ ਜਲੰਧਰ ਵਿਖੇ ਹੋਈ ਇਕ ਮੀਟਿੰਗ ਜਿਸ ਵਿਚ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੇਵਾ ਸੋਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਇਸ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਦਸਿਆ ਕਿ ਅਕਾਲ ਤਖਤ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਸੀਂ ਕਦੀ ਵੀ ਓਥੋਂ ਦਾ ਹੁਕਮ ਨਹੀ ਕੱਟ ਸਕਦੇ ਪਰ ਸ਼ਹਾਦਤਾਂ ਨੂੰ  ਮੁਖ ਰੱਖਦੇ ਹੋਏ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਾਰੇ ਗੁਰੂ ਘਰਾਂ ਚ ਜਿਥੇ ਸ਼ਹਾਦਤ ਦੇ ਸਮਾਗਮ ਚਲਣੇ ਹਨ ਓਥੇ ਹੀ ਗੁਰਪੁਰਬ ਦੀਆਂ ਤਿਆਰੀਆਂ ਕਰਨ ਤੇ ਸੰਗਤਾਂ ਦਾ ਇਤਰਾਜ ਦੇਖਦੇ ਹੋਏ ਇਹ ਮੀਟਿੰਗ ਸੱਦੀ ਤੇ ਨਗਰ ਕੀਰਤਨ ਅਤੇ ਗੁਰਪੁਰਬ ਦੀ ਇਸ ਸਾਲ ਤਰੀਕ ਬਦਲਣ ਦਾ ਫੈਂਸਲਾ ਕੀਤਾ ਇਸ ਮੌਕੇ ਬਿਆਨ   ਦਿੰਦਿਆਂ ਸਿੰਘ ਸਭਾਵਾ ਤੋਂ ਜਥੇਦਾਰ ਜਗਜੀਤ ਸਿੰਘ ਗਾਬਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ , ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਦਸਿਆ ਕਿ ਇਸ ਸਾਲ ਨਗਰ ਕੀਰਤਨ 2 ਜਨਵਰੀ ਅਤੇ ਗੁਰਪੁਰਬ  5 ਜਨਵਰੀ ਨੂੰ ਮਨਾਇਆ ਜਾਵੇਗਾ ਮੀਟਿੰਗ ਵਿਚ ਸ਼ਾਮਿਲ ਸਾਰੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਨੇ  ਜੈਕਾਰਿਆ ਦੀ ਗੂੰਜ ਚ ਇਸ ਫੈਂਸਲੈ ਤੇ ਮੋਹਰ ਲਗਾਈ ਅਤੇ ਸੰਗਤਾ ਨੂੰ ਬੇਨਤੀ ਕੀਤੀ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਨੂੰ ਮੁਖ ਰੱਖਦੇ ਹੋਏ ਇਸ ਵਾਰ ਸਾਰੇ ਗੁਰੂਘਰ ਪ੍ਰਬੰਧਕ ਗੁਰਪੁਰਬ 5 ਜਨਵਰੀ  ਨੂੰ ਮਨਾਉਣ ਅਤੇ ਸ਼ਹਿਰ ਦੇ ਮੁਖ ਅਤੇ ਵਿਸ਼ਾਲ ਨਗਰ ਕੀਰਤਨ 2 ਜਨਵਰੀ ਵਿਚ ਸ਼ਮੂਲੀਅਤ ਕਰਨl ਇਸ ਮੌਕੇ ਜਸਬੀਰ ਸਿੰਘ ਰੰਧਾਵਾ,ਗੁਰਜੀਤ ਸਿੰਘ ਮਰਵਾਹਾ,ਦਲਜੀਤ ਸਿੰਘ ਕ੍ਰਿਸਟਲ,ਕੰਵਲਜੀਤ ਸਿੰਘ ਟੋਨੀ,ਦਵਿੰਦਰ ਸਿੰਘ ਰਿਆਤ,ਗੁਲਜਾਰ ਸਿੰਘ,ਦਰਸ਼ਨ ਸਿੰਘ,ਜੋਗਿੰਦਰ ਸਿੰਘ,ਸਤਵਿੰਦਰ ਸਿੰਘ ਮਿੰਟੂ, ਮਨਦੀਪ ਸਿੰਘ ਮਿੱਠੂ,ਨਿਰਮਲ ਸਿੰਘ ਬੇਦੀ,ਭੁਪਿੰਦਰ ਸਿੰਘ ਰੇਖੀ,ਗੁਰਜੀਤ ਸਿੰਘ ਪੋਪਲੀ,ਪਰਤਾਪ ਸਿੰਘ,ਇਕਬਾਲ ਢੀਂਡਸਾ,ਅਮ੍ਰਿਤਬੀਰ ਸਿੰਘ,ਹਰਜਿੰਦਰ ਸਿੰਘ ਏਕਤਾ ਵਿਹਾਰ,ਬਲਜੀਤ ਸਿੰਘ ਭੋਗਲ, ਜਸਬੀਰ ਸਿੰਘ ਸਚਦੇਵਾ,ਹਰਬਰਿੰਦਰ ਸਿੰਘ, ਇਕਵਿੰਦਰ ਸਿੰਘ, ਜਸਵਿੰਦਰ ਸਿੰਘ ਰਾਜ ਨਗਰ, ਗਗਨਦੀਪ ਸਿੰਘ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰਪਾਲ ਮਝੈਲ,ਸ਼ਿਵ ਕਾਲੜਾ, ਉਂਕਾਰ ਸਿੰਘ, ਇੰਦਰਜੀਤ ਸਿੰਘ , ਅਸ਼ਮੀਤ ਸਿੰਘ, ਗੁਰਸ਼ਰਨਵੀਰ ਸਿੰਘ, ਚਰਨਜੀਤ ਮੱਕੜ, ਗੁਰਜੀਤ ਸਿੰਘ ਟੱਕਰ, ਪਰਮਜੀਤ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਬਾਬਾ, ਹਰਭਜਨ ਸਿੰਘ ਸੈਣੀ, 
ਆਤਮ ਪ੍ਰਕਾਸ਼ ਸਿੰਘ ਬਬਲੂ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ ਸੈਣੀ, 
ਇੰਦਰਪਾਲ ਸਿੰਘ ਬਸਤੀ ਸ਼ੇਖ, ਇੰਦਰਜੀਤ ਸਿੰਘ ਸੋਨੂੰ, ਜਤਿੰਦਰ ਪਾਲ ਸਿੰਘ ਹਜ਼ੂਰੀਆਂ, ਸੋਹਣ ਸਿੰਘ ਝੀਤਾ,ਕੁਲਵਿੰਦਰ ਸਿੰਘ ਚੀਮਾ, ਕੁਲਵੰਤ ਸਿੰਘ ਕੰਤਾ, ਕਰਮਜੀਤ ਸਿੰਘ ਅਸ਼ੋਕ ਨਗਰ, ਮਨਪ੍ਰੀਤ ਸਿੰਘ ਗਾਬਾ, ਗੁਰਮੀਤ ਸਿੰਘ ਰੂਬੀ, ਹਰਵਿੰਦਰ ਸਿੰਘ ਮੱਖਣ, ਭੁਪਿੰਦਰ ਸਿੰਘ ਬੇਦੀ, ਹੀਰਾ ਸਿੰਘ,ਜਸਵਿੰਦਰ ਸਿੰਘ , ਜਸਕੀਰਤ ਸਿੰਘ ਜੱਸੀ, ਨਿਤਿਸ਼ ਮਹਿਤਾ, ਹਰਮਨ ਸਿੰਘ ਸ਼ਾਮਿਲ ਸਨ

 7,134 total views,  30 views today

LEAVE A REPLY

Please enter your comment!
Please enter your name here