ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਅਗਲੇ ਸਾਲ ਫਰਵਰੀ ਵਿੱਚ ਹੋਣਗੀਆਂ ਸਰਕਾਰ ਨੇ ਮੰਗਵਾਈ ਸਾਰੇ ਸਾਬਕਾ ਪ੍ਰਧਾਨਾਂ ਦੀ ਪ੍ਰੋਗ੍ਰੈੱਸ ਰਿਪੋਰਟ ਪਿਛਲੀ ਵਾਰ ਨਹੀਂ ਹੋਈਆਂ ਪਾਰਦਰਸ਼ੀ ਚੋਣਾਂ ,ਦੂਜੀ ਧਿਰ ਨੇ ਕੀਤਾ ਧੱਕਾ – ਜਸਬੀਰ ਸਿੰਘ ਸ਼ੇਰਗਿੱਲ

0
213
ਜਲੰਧਰ-ਪਰਵਾਸੀ ਭਾਰਤੀਆਂ ਦੀ ਭਲਾਈ ਲਈ ਬਣਾਈ ਗਈ ਸੰਸਥਾ “ਐਨਆਰਆਈ ਸਭਾ ਪੰਜਾਬ” ਦੀਆਂ ਚੋਣਾਂ ਅਗਲੇ ਸਾਲ   ਫਰਵਰੀ ਮਹੀਨੇ ਹੋਣ ਜਾ ਰਹੀਆਂ ਹਨ ਇਸ ਸੰਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਰ ਸਰਕਾਰ ਨੇ ਹਾਲੇ ਇਸ ਨੋਟੀਫਿਕੇਸ਼ਨ ਵਿਚ ਤਰੀਕ ਦਾ ਅੈਲਾਨ ਨਹੀਂ ਕੀਤਾ ਹੈ ।ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਭਾ ਕੋਲੋਂ ਪ੍ਰੋਗ੍ਰੈੱਸ ਰਿਪੋਰਟ ਵੀ ਮੰਗਵਾਈ ਹੈ ਕਿ ਕਿਸ ਪ੍ਰਧਾਨ ਨੇ ਅਹੁਦੇ ਤੇ ਰਹਿੰਦਿਆਂ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ  ।ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਮਾਰਚ ਮਹੀਨੇ 2020 ਵਿਚ ਹੋਈਆਂ ਸਨ ਅਤੇ ਕਿਰਪਾਲ ਸਿੰਘ ਸਹੋਤਾ ਪ੍ਰਧਾਨ ਚੁਣੇ ਗਏ ਸਨ ਉਨ੍ਹਾਂ ਦਾ ਕਾਰਜਕਾਲ ਇਸੇ ਸਾਲ ਮਾਰਚ ਮਹੀਨੇ ਵਿਚ ਖਤਮ ਹੋ ਚੁੱਕਾ ਹੈ  , 2020 ਵਿਚ ਜਿਉਂ ਹੀ ਚੋਣਾਂ ਹੋਈਆਂ ਸਨ ਕੋਰੋਨਾ ਕਾਲ ਸ਼ੁਰੂ ਹੋ ਗਿਆ ਸੀ ਇਕਦਮ ਕਿਰਪਾਲ ਸਿੰਘ ਸਹੋਤਾ ਨੂੰ  ਆਪਣੇ ਘਰ ਅਮਰੀਕਾ ਵਿਚ ਵਾਪਸ ਜਾਣਾ ਪਿਆ ਸੀ ,ਦੋ ਸਾਲਾਂ ਵਿਚ ਉਹ ਸਿਰਫ ਇਕ ਦੋ ਵਾਰ ਹੀ ਪੰਜਾਬ ਆਏ ਹਨ ਅਤੇ ਸਭਾ ਦਾ ਕੰਮ ਬੁਰੀ ਤਰ੍ਹਾਂ ਉਨ੍ਹਾਂ ਦੇ ਨਾ ਆਉਣ ਕਾਰਨ ਪ੍ਰਭਾਵਿਤ ਰਿਹਾ  । ਇੱਥੇ ਇਹ ਵੀ ਦੱਸਣਯੋਗ ਹੈ ਕਿ  ਕਿਰਪਾਲ ਸਿੰਘ ਸਹੋਤਾ ਨੇ ਜਸਬੀਰ ਸਿੰਘ ਸ਼ੇਰਗਿੱਲ ਨੂੰ 160 ਵੋਟਾਂ ਦੇ ਫਰਕ ਨਾਲ ਹਰਾ ਕੇ ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨਗੀ ਹਾਸਲ ਕੀਤੀ ਸੀ , ਇਨ੍ਹਾਂ ਚੋਣਾਂ ਵਿੱਚ  ਕੋਰੋਨਾ ਵਾਇਰਸ ਦੇ ਡਰ ਕਾਰਨ ਬਹੁਤ ਘੱਟ ਮਤਦਾਨ ਹੋਇਆ ਸੀ ਸਿਰਫ਼ 363 ਹੀ ਪੋਲ ਹੋਈਆਂ ਸਨ ਜਦ ਕਿ ਉਸ ਸਮੇਂ  22,923 ਵੋਟਰ ਐਨਆਰਆਈ ਸਭਾ ਵਿੱਚ ਰਜਿਸਟਰਡ ਸਨ।  ਸਹੋਤਾ ਨੂੰ 260 ਵੋਟਾਂ ਮਿਲੀਆਂ ਜਦਕਿ ਸ਼ੇਰਗਿੱਲ 100 ਵੋਟਾਂ ਹੀ ਹਾਸਲ ਕਰ ਸਕੇ।ਇਸ ਤੋਂ ਪਿਛਲੀਆਂ ਚੋਣਾਂ ਵਿੱਚ ਕੁੱਲ 1,624 ਵੋਟਰਾਂ ਨੇ ਮਤਦਾਨ ਕੀਤਾ ਸੀ ਇਨ੍ਹਾਂ ਚੋਣਾਂ ਵਿਚ ਜਸਬੀਰ ਸਿੰਘ ਸ਼ੇਰਗਿੱਲ ਨੇ ਜਿੱਤ ਹਾਸਲ ਕੀਤੀ ਸੀ ।
ਅਗਲੇ ਸਾਲ ਫਰਵਰੀ ਵਿਚ ਹੋ ਰਹੀਆਂ ਸਭਾ ਦੀਆਂ ਚੋਣਾਂ ਸਬੰਧੀ ਸਾਬਕਾ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਿਛਲੀ ਵਾਰ ਜੋ ਚੋਣਾਂ ਹੋਈਆਂ ਸਨ ਉਸ ਵਿਚ ਦੂਜੀ ਧਿਰ ਵੱਲੋਂ ਮੇਰੇ ਨਾਲ ਵੱਡੇ ਪੱਧਰ ਤੇ ਧੱਕਾ ਕੀਤਾ ਗਿਆ ਸੀ ਅਤੇ ਇਸ ਧੱਕੇ ਵਿੱਚ ਮੌਜੂਦਾ   ਸਰਕਾਰ ਨੇ ਕਿਰਪਾਲ ਸਿੰਘ ਸਹੋਤਾ ਦਾ ਇਕ ਪਾਸੜ ਸਾਥ ਦਿੱਤਾ ਸੀ  ।ਜਸਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹੁਣ ਇਸ ਸਮੇਂ ਪੰਜਾਬ ਵਿਚ ਬਹੁਤ ਹੀ ਵਧੀਆ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅਤੇ ਜਿਸ ਤੋਂ  ਐਨ ਆਰ ਆਈਜ਼ ਨੂੰ ਕਾਫ਼ੀ ਉਮੀਦਾਂ ਹਨ ਉਨ੍ਹਾਂ ਕਿਹਾ ਕਿ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਵਾਰ ਜੋ ਫ਼ਰਵਰੀ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ  ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣ  ।ਜਦੋਂ ਜਸਬੀਰ ਸਿੰਘ ਸ਼ੇਰਗਿੱਲ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਇਸ ਵਾਰ ਚੋਣਾਂ ਲੜੋਂਗੇ ਤਾਂ ਉਨ੍ਹਾਂ ਕਿਹਾ ਕਿ  ਮੈਂ ਆਪਣੇ ਸਾਥੀਆਂ ਨਾਲ ਵਿਚਾਰ ਕਰਾਂਗਾ ਫ਼ਿਲਹਾਲ  ਮੈਂ ਇਸ ਬਾਰੇ ਹਾਲੇ ਕੁਝ ਨਹੀਂ ਕਹਿ ਸਕਦਾ  ।

 486 total views,  2 views today

LEAVE A REPLY

Please enter your comment!
Please enter your name here