
ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਅੰਬੇਡਕਰ ਚੌਂਕ ਫਿਲੌਰ ਵਿਖੇ ਕੀਤਾ ਗਿਆ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਮਰਜੀਤ ਸਿੰਘ ਅਮਰੀ ਨੇ ਕੀਤੀ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਰਾਜੀਵ ਪਾਂਜਾ ਕਾਰਜਕਾਰਨੀ ਮੈਂਬਰ ਪੰਜਾਬ ਪਹੁੰਚੇ ਅਮਰੀ ਨੇ ਕਿਹਾ ਆਮ ਆਦਮੀ ਪਾਰਟੀ ਵੱਲੋ ਵਿਧਾਨ ਸਭਾ ਵਿੱਚ ਵਿਸ਼ਵਾਸ਼ ਮਤ ਗੈਰ ਸਵਿਧਾਨਿਕ ਹੈ ਲੋਕਤੰਤਰ ਅਤੇ ਰਾਜਪਾਲ ਜੀ ਦੀ ਬੇਅਦਬੀ ਹੈ ਆਮ ਆਦਮੀ ਪਾਰਟੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬਣਾਏ ਸਵਿਧਾਨ ਦਾ ਨਿਰਾਦਰ ਕਰਦੀ ਹੈ ਔਰ ਅਸੀਂ ਇਸ ਦੀ ਘੋਰ ਸਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਹਨ ਜਿਹੜਾ ਕਿ ਸੰਗਰੂਰ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਜਵਾਬ ਮਿਲ ਚੁੱਕਾ ਹੈ ਅਤੇ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਰਣਜੀਤ ਪਵਾਰ ਨੇ ਕਿਹਾ ਕਿ ਆਪ ਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਕੇ ਹਜ਼ਾਰ ਰੁਪਈਆ ਦੇਣਗੇ ਰੇਤ ਸਸਤੀ ਕਾਰਗੇ ਘਰ ਘਰ ਨੌਕਰੀ ਮਿਲੇਗੀ ਝੂਠ ਦੀ ਤਰਜ਼ ਤੇ ਸੱਤਾ ਵਿੱਚ ਆਈ ਹੈ ਲਗਦਾ ਨਹੀ ਕਿ ਇਹ ਆਪਣਾ ਸਮਾ ਪੂਰਾ ਵੀ ਕਰ ਸਕੇਗੀ ਕਿ ਨਹੀ ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦਾ ਨਿਰਾਦਰ ਸਹਿਣ ਨਹੀ ਕਰ ਸਕਦੇ ਉਨ੍ਹਾਂ ਰਾਸ਼ਟਰਪਤੀ ਜੀ ਤੋਂ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਇਸ ਨਿਰਾਦਰ ਦੀ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀ ਪੁਰਜ਼ੋਰ ਨਿੰਦਾ ਕਰਦੀ ਹੈ ਉਪਰੋਕਤ ਨੇਤਾਵਾਂ ਤੋਂ ਇਲਾਵਾ ਮੰਡਲ ਪ੍ਰਧਾਨ ਬਲਵਿੰਦਰ ਸਰਮਾਂ, ਸੁਰਿੰਦਰ ਕਾਲੀਆ, ਦਿਨੇਸ਼ ਐਰੀ, ਨਰੇਸ਼ ਮਰਵਾਹਾ ਵਿਨੋਦ ਰਹੇਜਾ ਅਜੇ ਪੁੰਜ ਅਸ਼ੋਕ ਭਾਰਗਵ ਅਮਰਜੀਤ ਸਿੰਘ ਸ਼ਿੰਗਾਰਾ ਰਾਮ ਸ਼ਾਮ ਲਾਲ ਸ਼ਰਮਾ ਕ੍ਰਿਸ਼ਨ ਕੁਮਾਰ ਸੁਦਰਸ਼ਨ ਗੋਇਲ ਆਦਿ ਹਾਜਰ ਸਨ।


376 total views, 2 views today