ਜੁਨੇਜਾ ਸੋਪ ਫੈਕਟਰੀ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਨੂੰ ਸ਼ਿਕਾਇਤ* *ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਪ੍ਰਦੂਸ਼ਣ ਨੂੰ ਲੈ ਕੇ ਫੈਕਟਰੀ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ show cause ਨੋਟਿਸ ਜਾਰੀ ਕੀਤਾ ਹੋਇਆ ਹੈ*

0
298

 

ਜਲੰਧਰ -ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਜੁਨੇਜਾ ਸੋਪ ਨਾਮਕ ਫੈਕਟਰੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ।
ਜਿੱਥੇ ਕੁਝ ਦਿਨ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ ਨੂੰ show cause notice ਜਾਰੀ ਕਰਕੇ  7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ ਨਾਲ ਹੀ ਚੇਤਾਵਨੀ ਦਿਤੀ ਗਈ ਸੀ ਕਿ ਜੇਕਰ ਫੈਕਟਰੀ ਜਵਾਬ ਨਹੀਂ ਦਿੰਦੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
 ਅੱਜ ਇਕ ਆਰਟੀਆਈ ਐਕਟੀਵਿਸਟ ਵੱਲੋਂ ਜਨੇਜਾ ਸੋਪ ਫੈਕਟਰੀ ਖ਼ਿਲਾਫ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਹੈ । ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਉਕਤ ਸੈਕਟਰੀ ਵੱਲੋਂ ਫੈਕਟਰੀ ਦੇ ਬਾਹਰ ਵੱਡੇ ਪੱਧਰ ਤੇ ਕਬਜੇ ਕੀਤੇ ਗਏ ਹਨ , ਉਨ੍ਹਾਂ ਨੂੰ ਤਰੁੰਤ ਹਟਾਇਆ ਜਾਵੇ ਅਤੇ ਫੈਕਟਰੀ ਖਿਲਾਫ ਕਾਰਵਾਈ ਕੀਤੀ ਜਾਵੇ। ਨਾਲ ਹੀ ਆਰਟੀਆਈ ਐਕਟਵਿਸਟ ਵੱਲੋਂ ਕਬਜ਼ੇ ਦੀਆਂ ਫੋਟੋਆਂ ਵੀ ਨਗਰ ਨਿਗਮ ਨੂੰ ਦਿੱਤੀਆਂ ਗਈਆਂ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਸੈਂਟਰਲ ਟਾਊਨ ਦੇ ਰਿਹਾਇਸ਼ੀ ਇਲਾਕੇ ਵਿਚ ਚਲ ਰਹੀ ਹੈ ਉਕਤ ਫੈਕਟਰੀ ਬੁਰੀ ਤਰ੍ਹਾਂ ਪਰਦੂਸ਼ਣ ਫੈਲਾ ਰਹੀ ਹੈ।  ਫੈਕਟਰੀ ਵਿਚ ਬਹੁਤ ਵੱਡਾ ਬੁਆਇਲਰ ਲੱਗਾ ਹੋਇਆ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ।  ਕੁਝ ਸਾਲ ਪਹਿਲਾਂ ਇਸੇ ਹੀ ਜੁਨੇਜਾ ਸੋਪ ਫੈਕਟਰੀ ਵਿਚ ਬੁਆਇਲਰ ਫਟਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ।
               ਕੁਝ ਦਿਨ ਪਹਿਲਾਂ ਮੀਡੀਆ ਟੀਮ ਵੱਲੋਂ ਉਕਤ ਫੈਕਟਰੀ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਉਕਤ ਫੈਕਟਰੀ ਵਿਚ ਕੋਈ ਵੀ ਸਹੂਲਤ ਨਹੀਂ ਹੈ। ਉਕਤ ਫੈਕਟਰੀ ਵਿੱਚ ਮਜ਼ਦੂਰ ਬਿਨਾ ਸੁਰੱਖਿਆ ਸੂਟ ,ਬੂਟ ਤੋਂ  ਬੁਆਇਲਰ ਦੇ ਲਾਗੇ ਕੰਮ ਕਰਨ ਲਈ ਮਜ਼ਬੂਰ ਸਨ। ਫੈਕਟਰੀ ਦਾ ਧੂੰਆਂ ਰਿਹਾਇਸ਼ੀ ਇਲਾਕੇ ਵਿੱਚ ਘੁੰਮ ਰਿਹਾ ਸੀ ਅਤੇ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਇਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਉਕਤ ਸਾਬਣ ਫੈਕਟਰੀ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿੱਚ ਚੱਲ ਰਹੀ ਹੈ ਅਤੇ ਸਾਡੇ ਇਲਾਕੇ ਵਿਚ ਪ੍ਰਦੂਸ਼ਣ ਫੈਲਾ ਰਹੀ ਹੈ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਵੀ ਸੁਰੱਖਿਅਤ ਨਹੀਂ ਹਨ।

 620 total views,  4 views today

LEAVE A REPLY

Please enter your comment!
Please enter your name here