ਕਹਿੰਦੇ ਹਨ ਕਿ ਜਨਮ ਅਤੇ ਮਰਨ ਉਸ ਪ੍ਰਮਾਤਮਾਂ ਦੇ ਹੱਥ ਵਿੱਚ ਹੁੰਦਾ ਹੈ ਤੇ ਪ੍ਰਮਾਤਮਾਂ ਹੀ ਜਨਮ ਅਤੇ ਮੌਤ ਦਾ ਥਾਂ ਨਿਸ਼ਚਿਤ ਕਰਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ

0
113
ਕਹਿੰਦੇ ਹਨ ਕਿ ਜਨਮ ਅਤੇ ਮਰਨ ਉਸ ਪ੍ਰਮਾਤਮਾਂ ਦੇ ਹੱਥ ਵਿੱਚ ਹੁੰਦਾ ਹੈ ਤੇ ਪ੍ਰਮਾਤਮਾਂ ਹੀ ਜਨਮ ਅਤੇ ਮੌਤ ਦਾ ਥਾਂ ਨਿਸ਼ਚਿਤ ਕਰਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ। ਦਰਾਸਲ ਉਕਤ ਮਹਿਲਾਂ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਜੋ ਕਿ ਗਰਭਵਤੀ ਸੀ ਤੇ ਗਰਭਵਤੀ ਹਾਲਤ ਵਿੱਚ ਹੀ ਸਰਕਾਰੀ ਬੱਸ ਵਿੱਚ ਜਲੰਧਰ ਤੋਂ ਲੁਧਿਆਣਾ ਜਾ ਰਹੇ ਸਨ ਕਿ ਫਗਵਾੜਾ ਬਸ ਸਟੈਂਡ ਵਿਖੇ ਉਕਤ ਮਹਿਲਾ ਨੇ ਬਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆ ਪੀ.ਆਰ.ਟੀ.ਸੀ ਵਿਭਾਗ ਦੀ ਬਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਤੋਂ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸਨ ਤੇ ਜਦੋਂ ਉਹ ਫਗਵਾੜਾ ਬਸ ਸਟੈਂਡ ਵਿਖੇ ਪਹੁੰਚੇ ਤਾਂ ਉਕਤ ਮਹਿਲਾ ਨੇ ਬਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਉਨਾਂ ਕਿਹਾ ਕਿ ਬਸ ਵਿੱਚ ਸਿਹਤ ਵਿਭਾਗ ਦੀ ਮਹਿਲਾ ਮਜੋੂਦ ਸੀ ਜਿਸ ਦੀ ਮੱਦਦ ਨਾਲ ਬਸ ਵਿੱਚ ਮਹਿਲਾ ਦੀ ਡਲੀਵਰੀ ਹੋ ਗਈ। ਜਿਸ ਤੋਂ ਬਾਅਦ ਡਾਇਲ 108 ਦੀ ਮੱਦਦ ਨਾਲ ਉਕਤ ਮਹਿਲਾ ਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।
ਉਧਰ ਇਸ ਦੀ ਸੂਚਨਾਂ ਮਿਲਦੇ ਸਾਰ ਹੀ ਡਾਇਲ 108 ਐਂਬੂਲੈਂਸ ਬਸ ਸਟੈਂਡ ਵਿਖੇ ਪਹੁੰਚ ਗਈ ਜਿਥੇ ਕਿ ਐਂਬੂਲੈਂਸ ਵਿੱਚ ਸਵਾਰ ਸਟਾਫ ਵੱਲੋਂ ਮਹਿਲਾ ਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।ਇਸ ਬਾਬਤ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਬੱਚੀ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਨਾਂ ਸ਼ਿਵਾਨੀ ਹੈ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਉਕਤ ਮਹਿਲਾਂ ਤੇ ਉਸ ਦੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਫਿਲਹਾਲ ਬੱਚੀ ਅਤੇ ਉਸ ਦੀ ਮਾਂ ਦੋਨੋਂ ਹੀ ਪੂਰੀ ਤਰਾਂ ਨਾਲ ਠੀਕ ਠਾਕ ਹਨ।

 244 total views,  2 views today

LEAVE A REPLY

Please enter your comment!
Please enter your name here