ਪਾਣੀਪਤ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਲੰਗਰ ਦੀ ਮਹਾਨ ਸੇਵਾ

0
277

ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਬਹੁਤ ਹੀ ਮਹਾਨ ਸਮਾਗਮ 24 ਅਪ੍ਰੈਲ ਨੂੰ ਪਾਣੀਪਤ ਵਿਖੇ ਕਰਵਾਇਆ ਜਾ ਰਿਹਾ ਹੈ। ਹਰਿਆਣਾ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮਹਾਨ ਸਮਾਗਮ ਵਿੱਚ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਨੂੰ ਦੇਖਦੇ ਹੋਏ ਵਖ ਵਖ ਸੰਪਰਦਾਵਾਂ ਵੱਲੋਂ ਲੰਗਰਾਂ ਦੀ ਸੇਵਾ ਸੰਭਾਲੀ ਗਈ ਹੈ। ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਅਤੇ ਸੰਤ ਬਾਬਾ ਰਜਿੰਦਰ ਸਿੰਘ ਜੀ ਇਸਰਾਨਾ ਸਾਹਿਬ ਵਾਲੇ ਅਤੇ ਭਾਈ ਦਲਵਿੰਦਰ ਸਿੰਘ ਜੀ ਖਾਲਸਾ ਇਸਰਾਨਾ ਸਾਹਿਬ ਵਾਲੇ ਅਤੇ ਹੋਰ ਮਹਾਂਪੁਰਸ਼ ਲੰਗਰਾਂ ਦੀ ਸੇਵਾ ਸੰਭਾਲ ਰਹੇ ਹਨ। ਇਸ ਮਹਾਨ ਕਾਰਜ ਬਾਰੇ ਜਾਣਕਾਰੀ ਬਾਬਾ ਕਰਮ ਸਿੰਘ ਜੀ ਅਤੇ ਡਾ ਪੀ ਐੱਸ ਕੰਗ ਜਲੰਧਰ , ਭਾਈ ਤੇਜਿੰਦਰ ਸਿੰਘ ਪ੍ਰਧਾਨ ਖਾਲਸਾ ਏਡ ਅਤੇ ਭਾਈ ਗੁਰਚਰਨ ਸਿੰਘ ਜੀ ਨੇ ਦਿੱਤੀ। ਸ ਹਰਪਾਲ ਸਿੰਘ ਜੀ ਚੇਅਰਮੈਨ ਅਤੇ ਸ ਗੁਰਵਿੰਦਰ ਸਿੰਘ ਜੀ ਇਸ ਸਮਾਗਮ ਦੀ ਚੜ੍ਹਦੀ ਕਲਾ ਲਈ ਸਿਰਤੋੜ ਯਤਨ ਕਰ ਰਹੇ ਹਨ।

 738 total views,  2 views today

LEAVE A REPLY

Please enter your comment!
Please enter your name here