ਹਲਕਾ ਕਰਤਾਰਪੁਰ ‘ਚ ਐਡਵੋਕੇਟ ਬਲਵਿੰਦਰ ਕੁਮਾਰ ਦੀ ਬੱਲੇ ਬੱਲੇ ਹੋਈ ਪਈ ਆ , ਮੀਡੀਏ ਦੀਆਂ ਰਿਪੋਰਟਾਂ ਮੁਤਾਬਿਕ ਬਲਵਿੰਦਰ ਕੁਮਾਰ ਦੀ ਜਿੱਤ ਨਿਰਧਾਰਿਤ* *ਕਰਤਾਰਪੁਰ ਹਲਕੇ ਦੇ ਵੋਟਰਾਂ ਦੇ ਦੱਸਣ ਮੁਤਾਬਿਕ ਹਲਕੇ ਨੂੰ ਪਹਿਲੀ ਵਾਰ ਸ਼ਰੀਫ ਅਤੇ ਸਿਖਿਅਕ ਯੋਗਤਾ ਵਾਲਾ ਉਮੀਦਵਾਰ ਮਿਲਿਆ ਹੈ ,ਜਿਸਨੂੰ ਜਿਤਾਉਂਣਾ ਸਾਡਾ ਫਰਜ ਹੈ*

0
244
ਪੈਰਿਸ / ਕਰਤਾਰਪੁਰ 18 ਫਰਵਰੀ (ਭੱਟੀ ਫਰਾਂਸ ) ਵਿਧਾਨ ਸਭਾ ਹਲਕਾ ਕਰਤਾਰਪੁਰ ਰਿਜਰਵ ਤੋਂ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ , ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਬੀਤੇ ਦਿਨ ਹਲਕੇ ਅੰਦਰ ਪੈਂਦੇ ਲਾਂਬੜਾ ਦੇ ਨਜ਼ਦੀਕ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਹਰ ਪਿੰਡ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲਿਆ।
                               ਐਡਵੋਕੇਟ ਬਲਵਿੰਦਰ ਕੁਮਾਰ ਜਿਉਂ ਹੀ ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ ਪਿੰਡ ਪਹੁੰਚੇ ਤਾਂ ਉਸ ਦੇ ਨਿਵਾਸੀਆਂ ਨੇ ਉਹਨਾਂ ਦੇ ਗਲ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਪਿੰਡ ਤੋਂ ਵੱਡੀ ਲੀਡ ਨਾਲ਼ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਹਲਕੇ ਵਿੱਚ ਜਿੱਤ ਕੇ ਏਸ ਪਿੰਡ ਦਾ ਵੱਡੇ ਪੱਧਰ ਤੇ ਵਿਕਾਸ ਕਰਨਗੇ। ਇਸ ਮੌਕੇ ਪਿੰਡ ਨਿਵਾਸੀਆ ਨੇ ਬਲਵਿੰਦਰ ਕੁਮਾਰ ਨੂੰ ਲੱਡੂਆਂ ਨਾਲ ਵੀ ਤੋਲਿਆ।
                              ਇਸੇ ਤਰ੍ਹਾਂ ਹੀ ਪਿੰਡ ਕਲਿਆਣਪੁਰ ਨਿਵਾਸੀਆਂ ਨੇ ਐਡਵੋਕੇਟ ਕੁਲਵਿੰਦਰ ਕੁਮਾਰ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਦੌਰਾਨ ਉਹ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪਣੇ ਪਿੰਡ ਵਿਚੋਂ ਵੱਡੀ ਲੀਡ ਜਤਾਉਂਦੇ ਹਨ। ਇਸੇ ਹੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਨੂੰ 95 ਪਰਸੈਂਟ ਵੋਟਾਂ ਪਾ ਕੇ ਪਿੰਡ ਵਿਚੋ ਵੱਡੀ ਲੀਡ ਨਾਲ ਜਤਾਉਣਗੇ।
                                 ਇਸ ਮੌਕੇ ਐਸਜੀਪੀਸੀ ਮੈਂਬਰ ਸ. ਕਾਹਲੋਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜਝਾਰੂ ਅਤੇ ਪੜ੍ਹੇ-ਲਿਖੇ ਵਿਅਕਤੀ ਹਨ, ਇਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਜਤਾ ਕੇ ਪਿੰਡ ਵਾਸੀ ਵਿਧਾਨ ਸਭਾ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲ ਏਥੋਂ ਦਾ ਵਧਾਇਕ ਜਿੱਤ ਕੇ ਵਾਪਸ ਕਦੇ ਪਿੰਡ ਵੱਲ ਨਹੀਂ ਆਇਆ। ਉਨ੍ਹਾਂ ਕਿਹਾ ਕਿ ਓਸ ਨੇ ਅਸਲ ਵਿਚ ਕੀ ਆਉਣਾ ਹੈ ਜੋ ਸਵੇਰੇ ਹੀ ਟੱਲੀ ਹੋ ਜਾਂਦਾ ਹੈ। ਸ਼ਾਮ ਢਲਦਿਆਂ ਹੀ ਚਾਰ ਕੁ ਵਜੇ ਦੇ ਗੰਨਮੈਨ ਉਸ ਨੂੰ ਗੱਡੀ ਵਿਚ ਲੱਦ ਕੇ ਘਰ ਛੱਡ ਆਉਂਦੇ ਸਨ। ਸ. ਕਾਹਲੋਂ ਨੇ ਕਿਹਾ ਐਡਵੋਕੇਟ ਬਲਵਿੰਦਰ ਕੁਮਾਰ ਮਿਸ਼ਨਰੀ ਸਾਥੀ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਹਨ, ਉਹ ਚੋਣ ਜਿੱਤ ਕੇ ਹਰ ਸੱਮਸਿਆਵਾ ਦਾ ਹੱਲ ਕਰਨਗੇ |

 582 total views,  2 views today

LEAVE A REPLY

Please enter your comment!
Please enter your name here