ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲੇ ਦਾ ਕਿਲ੍ਹਾ ਫਤਿਹ। ਜਗਦੀਸ਼ ਜੱਸਲ ਆਦਮਪੁਰ

0
247

ਭੋਗਪੁਰ 25 ਨਵੰਬਰ 2021  ਪੰਜਾਬ ਲੋਕ ਕਾਂਗਰਸ ਦੇ ਨੇਤਾ ਜਗਦੀਸ਼ ਜੱਸਲ ਆਦਮਪੁਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਾਈਕਮਾਂਡ ਪੰਜਾਬ ਦੀ ਲੀਡਰਸ਼ਿਪ ਤੇ ਬਿਲਕੁਲ ਭਰੋਸਾ ਨਹੀਂ। ਇਸ ਕਰਕੇ ਪੰਜਾਬ ਵਿੱਚ ਸਰਕਾਰ ਅਤੇ ਪਾਰਟੀ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਆਲ ਇੰਡੀਆਂ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਜੀ ਨੂੰ  ਪੰਜਾਬ ਵਿੱਚ ਪੱਕੇ ਤੌਰ ਚੰਡੀਗੜ੍ਹ ਵਿੱਚ ਰੱਖਿਆ ਹੋਇਆ ਹੈ ਅਤੇ ਉਹ ਚੰਡੀਗੜ੍ਹ ਵਿੱਚ ਰਹਿ ਕੇ ਸਰਕਾਰ ਅਤੇ ਪਾਰਟੀ ਨੂੰ ਚਲਾ ਰਹੇ ਹਨ। ਹਮੇਸ਼ਾ ਉਹਨਾਂ ਦੀ ਸ਼ਮੂਲੀਅਤ ਸਰਕਾਰ ਤੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਦੇਖੀ ਜਾ ਸਕਦੀ ਹੈ। ਫਿਰ ਵੀ ਰੋਜ਼ਾਨਾਂ ਸਰਕਾਰ ਅਤੇ ਪਾਰਟੀ ਵਿਚਕਾਰ ਗੜਬੜ ਰਹਿੰਦੀ ਹੈ ਤੇ ਆਏ ਦਿਨ ਸਭ ਨੂੰ ਦਿੱਲੀ ਬੁਲਾ ਲਿਆ ਜਾਂਦਾ ਹੈ। ਅਤੇਂ ਨਵੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਦਿੱਲੀ ਤੋਂ ਪੰਜਾਬ ਸਰਕਾਰ ਚਲਾਈ ਜਾ ਰਹੀ ਹੈ। ਦਾ ਪਿਛਲੇ ਕੁਝ ਸਮੇਂ ਤੋਂ ਸ੍ਰ. ਸ਼ਮਸ਼ੇਰ ਸਿੰਘ ਦੂਲੋ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਸ਼੍ਰੀ ਅੰਗਦ ਸਿੰਘ ਸੈਣੀ ਐਮ ਐਲ ਏ ਨਵਾਂਸ਼ਹਿਰ ਦੇ ਪ੍ਰੀਵਾਰ ਕਾਂਗਰਸ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਭਾਗ ਲੈਂਦੇ ਰਹੇ ਹਨ।  ਸ੍ਰ. ਸ਼ਮਸ਼ੇਰ ਸਿੰਘ ਦੂਲੋ ਦੇ ਪ੍ਰੀਵਾਰ ਨੇ 2019 ਵਿਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਸ਼੍ਰੀ ਅੰਗਦ ਸਿੰਘ ਸੈਣੀ ਦੀ ਪਤਨੀ ਸ਼੍ਰੀਮਤੀ ਅਦਿੱਤਿਆ ਸਿੰਘ ਐੱਮ ਐਲ ਏ ਰਾਏਬਰੇਲੀ ਉੱਤਰ ਪ੍ਰਦੇਸ਼ ਨੇ ਕੱਲ ਭਾਰਤੀਆਂ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਉਹਨਾਂ ਨੂੰ ਅੱਜ ਤੱਕ ਕੋਈ ਵੀ ਨੋਟਿਸ ਜਾਰੀ ਜਾਂ ਕੋਈ ਹੋਰ ਕਾਰਵਾਈ ਨਹੀਂ ਕੀਤੀ। ਪ੍ਰੰਤੂ ਕਾਂਗਰਸ ਪਾਰਟੀ ਹਾਈਕਮਾਂਡ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਇੰਨਾ ਘਬਰਾਈ ਹੋਈ ਹੈ ਕਿ ਮਹਾਂਰਾਣੀ ਪਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ ਵਲੋਂ ਆਪਣੇ ਪਰਿਵਾਰ ਨਾਲ ਖੜ੍ਹੇ ਹੋਣ ਦੇ ਬਿਆਨ ਤੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਕੀ ਪੰਜਾਬ ਵਿੱਚ ਕਿਸੇ ਦੇ ਆਪਣੇ ਪਰਿਵਾਰ ਨਾਲ ਖੜ੍ਹੇ ਹੋਣਾ ਗੁਨਾਹ ਹੈ। ਕਾਂਗਰਸ ਪਾਰਟੀ ਹਾਈਕਮਾਂਡ ਨਹੀਂ ਚਾਹੁੰਦੀ ਕਿ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਨਾਲ ਖੜਾ ਹੋਵੇ। ਅੱਜ ਪਟਿਆਲਾ ਕਾਰਪੋਰੇਸ਼ਨ ਦੀ ਮੀਟਿੰਗ ਦੌਰਾ: ਦੌਰਾਨ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਗੇਟ ਤੇ ਰੋਕਣਾ ਅਤੇ ਕੈਪਟਨ ਧੜੇ ਦੇ ਕੌਂਸਲਰਾਂ ਨੂੰ ਜਬਦਸਤੀ ਧੱਕੇ ਨਾਲ ਖਿੱਚ ਕੇ ਬਾਹਰ ਲਿਜਾਣਾ ਤੇ ਖਿੱਚਧੂਹ ਕਰਕੇ ਲੋਕਤੰਤਰ ਪ੍ਰਣਾਲੀ ਦਾ ਘਾਂਣ ਕੀਤਾ ਗਿਆ। ਮਹਾਰਣੀ ਪਰਨੀਤ ਕੌਰ ਜੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਇਸੇ ਕੜ੍ਹੀ ਦਾ ਹਿੱਸਾ ਹੈ।ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਟਿਆਲੇ ਦਾ ਕਿਲ੍ਹਾ ਫਤਿਹ ਕਰ ਲਿਆ ਆਪਣੇ ਸਿਆਸੀ ਰੁੱਤਬੇ ਨੂੰ ਕਾਇਮ ਰੱਖਦੇ ਹੋਏ ਮੇਅਰ ਦੀ ਕੁਰਸੀ ਨੂੰ ਬਚਾਅ ਲਿਆ। ਮੈਂ ਆਪਣੇ ਵਲੋ ਕੈਪਟਨ ਅਮਰਿੰਦਰ ਸਿੰਘ ਅਤੇ ਮੇਅਰ ਕਾਰਪੋਰੇਸ਼ਨ ਨੂੰ ਵਧਾਈ ਦਿੰਦਾ ਹਾਂ। ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਹਾਈ ਕੋਰਟ ਵਿੱਚ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦਾ ਕਿਲ੍ਹਾ ਫਤਿਹ ਕਰਨ ਤੋਂ ਬਾਅਦ ਵਿਧਾਨ ਸਭਾ ਚੋਣਾਂ 2022 ਵਿੱਚ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਉਣਗੇ।

 108 total views,  2 views today

LEAVE A REPLY

Please enter your comment!
Please enter your name here