17 ਨਵੰਬਰ ਦੇ ਨਗਰ ਕੀਰਤਨ ਸਬੰਧੀ ਹੋਈ ਮੀਟਿੰਗ- ਸਿੱਖ ਜਥੇਬੰਦੀਆਂ , ਪੂਰੇ ਰੂਟ ਚ ਹੋਏਗੀ ਸਜਾਵਟ ਅਤੇ ਸਫਾਈ – ਨਗਰ ਨਿਗਮ ਕਮਿਸ਼ਮਨਰ

0
170
ਜਲੰਧਰ:-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਹੋਏ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸਿੱਖ ਜੱਥੇਬੰਦੀਆਂ, ਸੇਵਾ ਸੁਸਾਇਟੀਆਂ ਅਤੇ ਇਸਤਰੀ ਸਤਿਸੰਗ ਸਭਾਵਾ ਵੱਲੋਂ ਨਗਰ ਕੀਰਤਨ ਸਜਾਉਣ ਸੰਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ । ਜਿਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸੰਗਤਾਂ ਦੀ ਸਹੂਲ਼ਤ ਨੂੰ ਦੇਖਦਿਆ ਅਤੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਸਤਿਕਾਰ ਲਈ ਸ਼ਹਿਰ ਵਿੱਚ ਵਧੀਆ ਢੰਗ ਨਾਲ ਸਫਾਈ ਕੀਤੀ ਜਾਵੇਗੀ ਅਤੇ ਸੰਗਤਾਂ ਦੀ ਸਹੁਲ਼ਤ ਨੂੰ ਦੇਖਦਿਆ ਸੜਕਾ ਦੀ ਮੁਰੰਮਤ, ਪੈਚ ਵਰਕ, ਡਸਟਬਿਨ, ਆਰਜੀ ਤੌਰ ਤੇ ਪਖਾਨੇ ਦਾ ਪ੍ਰਬੰਦ ਕੀਤਾ ਜਾਵੇਗਾ।ਇਸ ਬਾਰੇ ਜਾਣਕਾਰੀ ਦਿੰਦਿਆ ਸਿੰਘ ਸਭਾਵਾਂ ਅਤੇ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਵਪਾਰਿਕ ਅਦਾਰਿਆ ਅਤੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ।ਜੁਆਇੰਟ ਕਮਿਸ਼ਨਰ ਨਗਰ ਨਿਗਮ ਮੇਜਰ ਅਮਿਤ ਸਰੀਨ ਨੇ ਸਾਰੇ ਰੂਟ ਤੇ ਨਗਰ ਨਿਗਮ ਦੇ ਅਫ਼ਸਰਾਂ ਦੀ ਡਿਊਟੀ ਲਗਾ ਕੇ ਸਾਰਾ ਪ੍ਰਬੰਧ ਵਧੀਆ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਜਗਜੀਤ ਸਿੰਘ ਖਾਲਸਾ, ਇਕਬਾਲ ਸਿੰਘ ਢੀਂਡਸਾ, ਚੰਦਨ ਗਰੇਵਾਲ, ਜਗਦੇਵ ਸਿੰਘ ਜੱਗੀ, ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਦੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ,ਸੁਪਰੀਡੇਂਟ ਮਨਦੀਪ ਸਿੰਘ ਮਿੱਠੂ, ਪਰਮਪ੍ਰੀਤ ਸਿੰਘ ਵਿਟੀ,ਪਰਮਜੀਤ ਸਿੰਘ ਮਿੱਠੂ ਬਸਤੀ ਹਰਜੋਤ ਸਿੰਘ ਲੱਕੀ,ਗੁਰਜੀਤ ਸਿੰਘ ਪੋਪਲੀ ,ਕੁਲਜੀਤ ਸਿੰਘ ਚਾਵਲਾ ,ਨਿਰਮਲ ਸਿੰਘ ਬੇਦੀ ,ਅਮਰਜੀਤ ਸਿੰਘ ਕ੍ਰਿਸ਼ਨਪੁਰਾ, ਆਈ ਐਸ ਬੱਗਾ  ,ਰਣਜੀਤ ਸਿੰਘ ਦਸਤਾਰ ਏ ਖਾਲਸਾ,ਗਗਨਦੀਪ ਸਿੰਘ ਗੱਗੀ ,ਅਨਿਤ ਵਾਲੀਆ,ਅਮਨਦੀਪ ਸਿੰਘ ਆਹਲੂਵਾਲੀਆ, ਜਤਿੰਦਰਪਾਲ ਸਿੰਘ,ਬਲਦੇਵ ਸਿੰਘ ਸਿੰਘ ,ਗੁਰਮੀਤ ਸਿੰਘ ਬਾਵਾ ,ਹੀਰਾ ਸਿੰਘ,ਸੁਖਬੀਰ ਸਿੰਘ,ਮਨਪ੍ਰੀਤ ਸਿੰਘ ,ਜਸਕੀਰਤ ਸਿੰਘ ਜੱਸੀ  ,ਨਿਤੀਸ਼ ਮਹਿਤਾ,ਰਾਹੁਲ ਜੁਨੇਜਾ ,ਜਸਵਿੰਦਰ ਸਿੰਘ ਸਾਹਨੀ ,ਵਰੁਣ ਮਹਿਤਾ, ਮਾਨਕਿਰਤ ਸਿੰਘ, ਅਕਾਸ਼ ਸ਼ਰਮਾ ਆਦਿ  ਸ਼ਾਮਿਲ ਸਨ।

 134 total views,  4 views today

LEAVE A REPLY

Please enter your comment!
Please enter your name here