ਜਲੰਧਰ  ਵਿੱਚ  ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ , ਇਕਬਾਲ ਸਿੰਘ ਢੀਂਡਸਾ ਹੋਏ ਆਪ ‘ਚ ਸ਼ਾਮਿਲ 

0
598
ਜਲੰਧਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਇਕਬਾਲ ਸਿੰਘ ਢੀਂਡਸਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਦੀ ਮੌਜੂਦਗੀ ਵਿੱਚ ਆਪ ਵਿੱਚ ਸ਼ਾਮਿਲ  ਹੋ ਗਏ ਹਨ ।ਪਾਰਟੀ ਦੇ ਤਲਵੰਡੀ ਸਾਬੋ ਤੋਂ MLA ਬੀਬੀ ਬਲਜਿੰਦਰ ਕੌਰ ਜੀ ਨੇ ਸ. ਢੀਂਡਸਾ ਨੂੰ ਪਾਰਟੀ ਚ ਸ਼ਾਮਿਲ ਕੀਤਾ ਅਤੇ ਜੀ ਆਇਆਂ ਕਿਹਾ। ਉਨ੍ਹਾ ਦੇ ਆਪ ‘ਚ ਜਾਣ ਨਾਲ ਜਿੱਥੇ ਆਪ ਨੂੰ ਇੱਕ
ਵਧੀਆ ਆਗੂ ਮਿਲ ਗਿਆ ਹੈ ,ਉੱਥੇ ਹੀ ਸ਼ੋ੍ਮਣੀ ਅਕਾਲੀ
ਦਲ ਦੇ ਹੱਥੋਂ ਇੱਕ ਮਿਹਨਤੀ ਨੌਜਵਾਨ ਨਿਕਲ ਗਿਆ ਹੈ । ਇੱਥੇ ਤੁਹਾਨੂੰ ਦੱਸ ਦਈਏ ਕਿ ਇਕਬਾਲ ਸਿੰਘ ਢੀਂਡਸਾ ਜਲੰਧਰ ਦੀ ਸਿਆਸਤ ਖਾਸ ਕਰ ਯੂਥ ਵਿੱਚ ਚੰਗੀ ਪੈਂਠ ਰੱਖਦੇ ਹਨ ਅਤੇ ਇਸ ਗੱਲ ਨਾਲ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਜਿਕਰਯੋਗ ਹੈ ਕਿ ਪਿਛਲੇ ਦਿਨੀ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਲੰਧਰ ਆਏ ਸਨ ਤਾਂ ਸ. ਢੀਂਡਸਾ ਦੀ ਉੱਥੇ ਹਾਜ਼ਰੀ ਨੇ ਜਲੰਧਰ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ । ਇਥੇ ਇਹ ਦੱਸਣਯੋਗ ਹੈ ਕਿ ਇਕਬਾਲ ਸਿੰਘ ਢੀਂਡਸਾ ਇਕ ਵਾਰ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਦੋ ਵਾਰ ਆਪਣੀ ਧਰਮ ਪਤਨੀ ਬੀਬੀ ਰਮਿੰਦਰ ਕੌਰ ਢੀਂਡਸਾ ਨੂੰ ਆਜ਼ਾਦ counsilor ਜਿਤਵਾ ਚੁੱਕੇ ਹਨ। ਇਸ ਮੋਕੇ ਇੰਨਾ ਨਾਲ ਸੈਂਟਰਲ ਹਲਕੇ ਦੇ ਨੌਜਵਾਨਾਂ ਦਾ ਅਤੇ ਹਲਕਾ ਵਾਸੀਆਂ ਦਾ ਭਾਰੀ ਕਾਫ਼ਲਾ ਚੰਡੀਗੜ੍ਹ  ਸ਼ਾਮਿਲ ਹੋਇਆ।

LEAVE A REPLY

Please enter your comment!
Please enter your name here