ਜੂਨ 84 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਚ ਗੁ. ਦੀਵਾਨ ਅਸਥਾਨ ਚ ਖੂਨ ਦਾਨ ਕੈਂਪ ਲਗਾਇਆ ਗਿਆ,ਸ਼ਹੀਦ ਕੌਮ ਦਾ ਸਰਮਾਇਆ:- ਗੁਰਮੀਤ ਸਿੰਘ ਬਿੱਟੂ

80 Views

ਜਲੰਧਰ  6  ਜੂਨ, 1984 ਦੇ ਸ਼ਹੀਦ ਭਾਈ ਸਿੰਘਾਂ ਸਿੰਘਣੀਆਂ ਦੀ ਯਾਦ ਚ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਚ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਕਰੀਬ 25 ਨੌਜਵਾਨ ਵੀਰਾਂ ਨੇ ਖ਼ੂਨ ਦਾਨ ਕੀਤਾ। ਸਿਵਲ ਹਸਪਤਾਲ ਤੋਂ ਡਾਕਟਰ ਗੁਰਪਿੰਦਰ ਕੌਰ MD ਦੀ ਅਗਵਾਈ ਚ ਆਈ ਟੀਮ ਦੇ ਸਹਿਯੋਗ ਨਾਲ ਖ਼ੂਨ ਇਕੱਤਰ ਕੀਤਾ ਗਿਆ ਜੋ ਕਿ ਥੈਲੇਸੀਮਿਅਕ ਬੱਚਿਆਂ ਅਤੇ ਲੋੜਵੰਦਾ ਨੂੰ ਜਰੂਰਤ ਅਨੁਸਾਰ ਚੜਾਇਆ ਜਾਏਗਾ। ਇਸ ਮੋਕੇ NGO ਹਸਦਾ ਵਸਦਾ ਪੰਜਾਬ, ਦਸਤਾਰ ਏ ਖਾਲਸਾ ਯੂਥ ਕਲੱਬ ਅਤੇ ਦਸਮੇਸ਼ ਸੇਵਕ ਸਭਾ ਦੇ ਮੈਂਬਰਾਂ ਨੇ ਖ਼ੂਨ ਦਾਨ ਦਿੱਤਾ। ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸਾਰੇ

ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਕੌਮ ਅਤੇ ਇਨਸਾਨੀਅਤ ਦੀ ਵਧ ਤੋਂ ਵਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੋਕੇ ਪ੍ਰਬੰਧਕ ਕਮੇਟੀ ਦੇ ਜ.ਸਕੱਤਰ ਗੁਰਮੀਤ ਸਿੰਘ ਬਿੱਟੂ, ਰਣਜੀਤ ਸਿੰਘ ਮਾਡਲ ਹਾਊਸ, ਅਮਨਦੀਪ ਸਿੰਘ,ਵਿਪਿਨ ਹਸਤੀਰ,ਹੀਰਾ ਸਿੰਘ ,ਬਾਵਾ ਗਾਬਾ ਜਸਕੀਰਤ ਸਿੰਘ ਜੱਸੀ, ਮਨਕੀਰਤ ਸਿੰਘ, ਜਸਵਿੰਦਰ ਸਿੰਘ, ਜੈਦੀਪ ਸਿੰਘ, ਸੁਖਬੀਰ ਸਿੰਘ, ਜਸਵਿੰਦਰ ਸਿੰਘ, ,ਹਰਸਿਮਰਨ ਧੰਜਲ, ਮਨਕੀਰਤ ਸਿੰਘ,ਬਰਿੰਦਰਪਾਪ ਸਿੰਘ,ਨਿਤਿਨ ,ਰਜਤ ਮੋਨੂ, ਸ਼ਿਵ,ਸਿਮਰਨ ਸਿੰਘ,ਅਮਨ ਮੰਡ,ਹਰਮਨ ਨਰੂਲਾ ,ਸ਼ੈਰੀ ਨਾਗੀ,ਗਗਨ ਰੇਣੂ,ਹਰਮਨ ਨਰੂਲਾ,ਦਿਨੇਸ਼ ਖੰਨਾ ,ਮਨਜੋਤ ਰੰਧਾਵਾ ,ਅਰੁਣ ਕੁਮਾਰ,ਹਰਸ਼ ਵਾਲੀਅਾ,ਮਨਪਰੀਤ ਸਿੰਘ,ਨਵਜੋਤ ਸਿੰਘ ਅਾਦਿ ਸ਼ਾਮਲ ਸਨ।

 3,872 total views,  6 views today

Related posts

Leave a Comment