ਚੰਦਨ ਗਰੇਵਾਲ ਤੇ ਸੁਭਾਸ਼ ਸੋਂਧੀ ਨੂੰ ਰਣਜੀਤ ਰਾਣਾ ਵਲੋਂ ਕੀਤਾ ਗਿਆ ਸਨਮਾਨਤ….

234 Views

ਜਲੰਧਰ 6 ਜੂਨ,ਅੱਜ ਮੁਹੱਲਾ ਨਿਊ ਵਿਨੇ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਰਣਜੀਤ ਸਿੰਘ ਰਾਣਾ ਨੇ ਸ੍ਰ.ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਧੜਕ ਸੂਝਵਾਨ ਚੰਦਨਗਰੇਵਾਲ ਨੂੰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸੁਭਾਸ਼ ਸੋਂਧੀ ਨੂੰ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਬਣਾਉਣ ਤੇ ਪੂਰੀ ਗਰਮਜੋਸ਼ੀ ਨਾਲ ਇਲਾਕੇ ਦੇ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਜਿਨ੍ਹਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਚੰਦਨਗਰੇਵਾਲ ਨੇ ਪਾਰਟੀ ਹਾਈਕਮਾਨ ਸ੍ਰ. ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆਂ ਤੇ ਦਲਜੀਤ ਸਿੰਘ

ਚੀਮਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਮੇਰੇ ਤੇ ਵਿਸਵਾਸ਼ ਕਰਕੇ ਮੈਨੂੰ ਸਨਮਾਨ ਦਿਤਾ ਉਸੇ ਭਾਵਨਾ ਨਾਲ ਮੈਂ ਪਾਰਟੀ ਦੀ ਚੜਦੀਕਲਾ ਤੇ ਮਜ਼ਬੂਤੀ ਲਈ ਮਿਹਨਤ ਕਰਾਗਾਂ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਐਸ ਸੀ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦੀ ਅਗਾਹਵਧੂ ਸੋਚ ਨਾਲ ਜੋੜ ਕੇ ਮੁੜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਗੇ। ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕਾਗਰਸ ਸਰਕਾਰ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਪੀੜਤ ਲੋਕਾਂ ਤੱਕ ਆਕਸੀਜਨ ਦੀ ਕਮੀ ਤੇ ਵੈਕਸਿਨ ਦੀ ਕਮੀ ਨੂੰ ਮਜ਼ਾਕ  ਬਣਾ ਕੇ ਰੱਖ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਵੱਲੋਂ ਵੈਕਸਿਨ ਚ ਵੀ ਘਪਲੇਬਾਜੀ ਕੀਤੀ ਗਏ। ਜਿਸ ਦੀ ਵੰਡ ਲਈ ਦੋਹਰੇ ਮਾਪ ਦੰਡ ਅਪਣਾਏ ਗਏ ਹਨ ਅਤੇ ਕਿੱਟਾਂ ਦੇ ਰੇਟ ਵਿਚ ਵੀ ਮਨਮਰਜੀਆਂ ਦੇ ਰੇਟ ਲਗਾ ਕੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਖਾਲਸਾ, ਮਲਕਿੰਦਰ ਸਿੰਘ ਸੈਣੀ, ਫੁੰਮਣ ਸਿੰਘ, ਬਲਬੀਰ ਸਿੰਘ ਬੀਰਾ, ਨਸੀਬ ਚੰਦ ਬੂਰੀ, ਸ਼੍ਰੀ ਲਾਲ ਚੰਦ , ਬਲਦੇਵ ਸਿੰਘ ਬਿੰਦਾ, ਹਰਪ੍ਰੀਤ ਸਿੰਘ ਹੈਪੀ, ਠੇਕੇਦਾਰ ਓਮ ਪ੍ਰਕਾਸ਼, ਜਗਜੀਤ ਸਿੰਘ ਬਾਵਾ, ਜਸਬੀਰ ਸਿੰਘ ਬੱਬੂ, ਰਾਹੁਲ ਸਹੋਤਾ, ਨਿਰਮਲ ਸਿੰਘ, ਜਗਤਾਰ ਸਿੰਘ, ਫੌਜੀ ਮਨਮੋਹਨ ਟਾਂਕ, ਕਰਨਵੀਰ ਸਿੰਘ, ਰਜਿੰਦਰ ਸਿੰਘ ਕੰਗ ਸ਼ਾਮਲ ਸਨ।

 3,438 total views,  12 views today

Related posts

Leave a Comment