ਛੇਵੀਂ ਪਾਤਸ਼ਾਹੀ ਗੁਰੂ ਘਰ ਚ ਸ. ਰਣਬੀਰ ਸਿੰਘ ਖੱਟੜਾ D.I.G. ਜਲੰਧਰ ਰੇਂਜ ਦਾ ਸਨਮਾਨ ਕੀਤਾ…

0
6

ਜਲੰਧਰ, ਗੁਰਸਿੱਖੀ ਨੂੰ ਸਮਰਪਿਤ ਅਤੇ ਪੰਜਾਬ ਦੇ ਕਈ ਗੁਰੂ ਘਰਾਂ ਅਤੇ ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਸੇਵਾ ਨਿਭਾਉਣ ਵਾਲੇ ਸ. ਰਣਬੀਰ ਸਿੰਘ ਖੱਟੜਾ D.I.G. ਜਲੰਧਰ ਰੇਂਜ ਦਾ ਸਨਮਾਨ ਕੀਤਾ ਗਿਆ । ਇਸ ਮੋਕੇ ਉਚੇਚੇ ਤੌਰ ਤੇ ਸ. ਗੁਰਪ੍ਰਤਾਪ ਸਿੰਘ ਜੀ ਵਡਾਲਾ MLA ਨਕੋਦਰ, ਸ. ਸੁਰਜੀਤ ਸਿੰਘ ਜੀ ਚੀਮਾ ਧਰਮ ਪ੍ਰਚਾਰ ਕਮੇਟੀ, ਸ. ਪ੍ਰਮਿੰਦਰ ਸਿੰਘ ਦਸਮੇਸ਼ ਨਗਰ ਅਤੇ ਗੁਰਮੀਤ ਸਿੰਘ ਬਿੱਟੂ ਜ. ਸਕੱਤਰ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਸ਼ਾਮਿਲ ਹੋਏ । ਇਸ ਮੋਕੇ ਸ. ਗੁਰਪ੍ਰਤਾਪ ਸਿੰਘ ਜੀ ਵਡਾਲਾ ਜੀ ਨੇ ਸ. ਰਣਬੀਰ ਸਿੰਘ ਖੱਟੜਾ

D.I.G. ਜਲੰਧਰ ਰੇਂਜ ਦੀਆ ਗੁਰੂ ਘਰਾਂ ਪ੍ਰਤੀ ਅਤੇ ਸਮਾਜ ਪ੍ਰਤੀ ਸੇਵਾਵਾਂ ਤੇ ਚਾਨਣਾ ਪਾਇਆ। ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ ਵੱਲੋ ਸ. ਰਣਬੀਰ ਸਿੰਘ ਖੱਟੜਾ ਨੂੰ ਦਸਤਾਰ, ਸਿਰਪਾਓ ਅਤੇ ਸ. ਪ੍ਰਮਿੰਦਰ ਸਿੰਘ ਦਸਮੇਸ਼ ਨਗਰ ਵਲੋਂ ਦਰਬਾਰ ਸਾਹਿਬ ਦੀ ਸੁੰਦਰ ਤਸਵੀਰ ਭੇਟ ਕਰਕੇ ਉਨ੍ਹਾਂ ਦਾ ਨੂੰ ਸਨਮਾਨ ਕੀਤਾ ਗਿਆ। ਇਸ ਮੋਕੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ, ਸ. ਦਵਿੰਦਰ ਸਿੰਘ ਰਹੇਜਾ, ਗਿਆਨੀ ਗੁਰਮੀਤ ਸਿੰਘ , ਗੁਰਜੀਤ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ ਅਤੇ ਗੁਰਮੀਤ ਸਿੰਘ ਬਿੱਟੂ ਸ਼ਾਮਿਲ ਸਨ ।

LEAVE A REPLY

Please enter your comment!
Please enter your name here